Donate Us
Sahungra Welfare Society-Gallery View

International Women’s Day Celebration

(08-March-2018)

ਅੱਜ ਮਿਤੀ 08-ਮਾਰਚ-2018 ਨੂੰ ਪਿੰਡ ਸਹੂੰਗੜਾ ਬਲਾਕ ਸੜੋਆ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਅੰਤਰਗਤ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ । ਇਸ ਮੌਕੇ ਸਰਕਾਰੀ ਸਿਵਲ ਹਸਪਤਾਲ ਸੜੋਆ ਤੋਂ ਮੈਡਮ ਸ਼ਿਖਾ ਕੌਸ਼ਲ,ਆਯੁਰਵੈਦਿਕ ਮੈਡੀਕਲ ਅਫ਼ਸਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਾਰੀ।ਇਸ ਇੱਕ ਦਿਹਾੜਾ ਕੈੰਪ ਵਿੱਚ ਮਹਿਲਾਵਾਂ ਨੇ ਵੱਧ ਚੜ੍ਹਕੇ ਭਾਗ ਲਿਆ । ਇਸ ਕੈੰਪ ਵਿੱਚ ਮੈਡਮ ਅਮਨਦੀਪ ਕੌਰ(ਏ.ਐਨ ਐਮ) ਅਤੇ ਮੈਡਮ ਗੁਰਪਾਲ ਕੌਰ(ਆਸ਼ਾ ਵਰਕਰ) ਨੇ ਮਹਿਲਾਵਾਂ ਨੂੰ ਵੱਖ ਵੱਖ ਉਮਰ ਵਿੱਚ ਆਉਣ ਵਾਲਿਆਂ ਸ਼ਰੀਰਿਕ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ | ਸਹੂੰਗੜਾ ਵੈਲਫੇਅਰ ਸੋਸਾਇਟੀ ਦੀ ਮੁੱਖ ਖ਼ਜਾਨਚੀ ਸ਼੍ਰੀਮਤੀ ਸੁਮਨ ਸਿੱਧੂ ਵਲੋਂ ਪ੍ਰਾਪਤ ਸੂਚਨਾ ਅਨੁਸਾਰ 150 ਤੋਂ ਵੱਧ ਮਹਿਲਾਵਾਂ ਨੂੰ ਇਸ ਕੈੰਪ ਦਾ ਲਾਭ ਪਹੁੰਚਿਆ। ਮੁੱਖ ਮਹਿਮਾਨ ਨੂੰ ਸੋਸਾਇਟੀ ਵਲੋਂ ਸਨਮਾਨ ਵਜੋਂ ਸ਼ਾਲ ਅਤੇ ਇੱਕ ਪੁਸਤਕ ਭੇਂਟ ਕੀਤੀ ਗਈ।ਸਮੂਹ ਸੰਗਤਾਂ ਲਈ ਚਾਹ ਦਾ ਪ੍ਰਬੰਧ ਵੀ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਕੀਤਾ ਗਿਆ।


On dated 8th march 2018,Sahungra Welfare Society celebrates International women day in support to beti bachao beti padhao campaign in village Sahungra block Saroya,SBS Nagar at Shri Guru Ravidass Gurudwara Sahib.on this occasion madam Shikha Kaushal, Ayurvedica Medical Officer from Government civil hospital Saroya was present as chief guest. in this campaign, Madam Amandeep Kaur(ANM) and Gurpal Kaur(Asha Worker) flags off an awareness programme for ladies about different types of physical problem faced by them at different stages of life.Total 150+women participates on this campaign enthusiastically. The Society re presenter,Mrs Suman Sidhu honored the chief guest with shawl and a book. Breakfast is also arranged for all participants by Sahungra Welfare Society.



Do you have any questions?

Feel free to contact us!