Donate Us
Sahungra Welfare Society-Gallery View


127th Birthday Anniversary of Dr. B.R. Ambedkar

(14-April-2018)

ਜੈ ਭੀਮ , ਜੈ ਭਾਰਤ ਅੱਜ ਮਿਤੀ 14 ਅਪ੍ਰੈਲ 2018 ਨੂੰ ਸਹੂੰਗੜਾ ਵੈਲਫੇਅਰ ਸੋਸਾਇਟੀ ਅਤੇ ਪਿੰਡ ਥਾਣਾ ਨਗਰ ਨਿਵਾਸੀਆਂ ਵਲੋਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਰਾਮਜੀ ਅੰਬੇਡਕਰ ਜੀ 127 ਵਾਂ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਪਹਿਲੀ ਵਾਰ ਪਿੰਡ ਥਾਣਾ,ਤਹਿ. ਗੜ੍ਹਸ਼ੰਕਰ ,ਜ਼ਿਲਾ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਇਸ ਮੌਕੇ ਉੱਤੇ ਬਾਬਾ ਸਾਹਿਬ ਦੀ ਸਿਖਿਆ ਪ੍ਰਤਿ ਸੋਚ ਨੂੰ ਹੋਰ ਚਾਰ ਚੰਦ ਲਾਉਂਦੇ ਹੋਏ ਸੋਸਾਇਟੀ ਵਲੋਂ ਪਿਛਲੇ 2 ਮਹੀਨਿਆਂ ਤੋਂ ਮੁਫ਼ਤ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚੇ ਜਿਹੜੇ ਸਾਲਾਨਾ ਇਮਤਿਹਾਨਾਂ ਵਿੱਚ ਚੰਗੇ ਅੰਕਾਂ ਨਾਲ ਪਾਸ ਹੋਏ, ਨੂੰ ਸੋਸਾਇਟੀ ਵਲੋਂ ਇਨਾਮ ਵੰਡ ਕੇ ਹੌਸਲਾ ਵਧਾਇਆ ਗਿਆ। ਸਹੂੰਗੜਾ ਵੈਲਫੇਅਰ ਸੋਸਾਇਟੀ ਅਤੇ ਪਿੰਡ ਥਾਣਾਦੇ ਸਹਿਯੋਗ ਨਾਲ ਪਿੰਡ ਥਾਣਾ ਵਿਖੇ ਸੋਸਾਇਟੀ ਵਲੋਂ ਰਾਇਜ਼ ਅਕੈਡਮੀ ਖੋਲ੍ਹਣ ਦਾ ਐਲਾਨ ਕੀਤਾ ਗਿਆ। ਰਾਇਜ਼ ਅਕੈਡਮੀ ਵਿੱਚ ਬੱਚਿਆਂ ਨੂੰ ਪੂਰਾ ਸਾਲ ਅਕਾਦਮਿਕ ਅਧਿਅਨ ਸਬੰਧੀ ਦਿੱਤੀ ਜਾਵੇਗੀ। ਇਸ ਮੌਕੇ ਉੱਤੇ ਮੁੱਖ ਮਹਿਮਾਨ ਵੱਜੋਂ ਮਿਸ਼ਨਰੀ ਆਗੂ ਸ਼੍ਰੀ ਦਿਲਬਾਗ ਚੰਦ ਭਾਟੀਆ (ਸਾਬਕਾ ਐਮ.ਸੀ.) ਨੇ ਬਾਬਾ ਸਾਹਿਬ ਦੇ ਜੀਵਨ ਉੱਤੇ ਚਾਨਣ ਪਾਇਆ ਅਤੇ ਬਾਬਾ ਸਾਹਿਬ ਦੀ ਸੋਚ ਉੱਤੇ ਚੱਲਦੇ ਹੋਏ ਪੜ੍ਹਨ ,ਜੁੜਣ ਅਤੇ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ ਨੌਵੀਂ ਜਮਾਤ ਦੇ 21 ਬੱਚਿਆਂ ਨੂੰ ਸੋਸਾਇਟੀ ਵਲੋਂ ਪਿੰਡ ਦੇ ਸਿਆਣਿਆਂ ਬਜ਼ੁਰਗਾਂ ਰਾਹੀਂ ਸਨਮਾਨਿਤ ਕੀਤਾ ਗਿਆ। ਸਹੂੰਗੜਾ ਵੈਲਫੇਅਰ ਸੋਸਾਇਟੀ ਦੇ ਜਨਰਲ ਸੈਕ੍ਰੇਟਰੀ ਸ਼੍ਰੀ ਕੰਵਲਜੀਤ ਸਿੰਘ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਉਪਰਾਲੇ ਨਾਲ ਨਗਰ ਨਿਵਾਸੀਆਂ ਵਿੱਚ ਇੱਕ ਉਤਸ਼ਾਹ ਦੀ ਲਹਿਰ ਸੀ। ਥਾਣਾ ਨਿਵਾਸੀਆਂ ਦਾ ਮੰਨਣਾ ਸੀ ਕਿ ਪਿੰਡ ਵਿੱਚ ਪਹਿਲੀ ਵਾਰ ਬਾਬਾ ਸਾਹਿਬ ਨਾਲ ਸਬੰਧਿਤ ਉਪਰਾਲਾ ਸੋਸਾਇਟੀ ਵਲੋਂ ਕੀਤਾ ਗਿਆ ਉਹ ਸ਼ਲਾਘਾ ਯੋਗ ਹੈ ਅਤੇ ਉਹ ਆਸ ਕਰਦੇ ਹਨ ਕਿ ਭਵਿੱਖ ਵਿੱਚ ਵੀ ਸੋਸਾਇਟੀ ਵਲੋਂ ਇਦਾਂ ਦੇ ਹੋਰ ਉਪਰਾਲੇ ਵੀ ਕੀਤੇ ਜਾਣਗੇ। ਇਸ ਸਮਾਗਮ ਵਿੱਚ 250 ਤੋਂ ਵੱਧ ਨਗਰ ਨਿਵਾਸੀਆਂ ਨੇ ਹਾਜ਼ਰੀ ਭਰੀ। ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਚਾਹ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।


Jai Bhim, Jai Bharat Today,on April 14, 2018, Sahungra Welfare Society and Thana village for the first time celebrates 127th birth anniversary of the creator of the Constitution Baba Saheb Dr Bhim Rao Ramji Ambedkar ji was housed in Village Thana, Tehsil GarshShankar, District Hoshiarpur with great enthusiasm. On this occasion, by imposing four more chapters of thought on Baba Sahibs teachings on this occasion, the children receiving free education from the society for the last two months passed with good marks in the annual examinations were encouraged by the society by awarding prizes. With the Sahungra Welfare Society and village Thane team, the society announced the opening of Rise Academy at village Thana. Children will be given full academic studies in Rise Academy for this year .On this occasion, the missionary leader, Dilbagh Chand Bhatia (former MC), as the Chief Guest, lighted the life of Baba Sahib and motivated him to Educate, Agitate and Organize by following the thinking of Baba Sahib. At this ceremony, 21 students from Pre-nursery to ninth grade were honored by the society through elderly elders of the society. According to information received from General Secretary of Sahungra Welfare Society, Kawaljit Singh, this initiative was an encouraging movement among the residents of the town. The residents of the Thana Village believed that the first attempt made by society related to Baba Sahib in the village is commendable and they hope that other such initiatives will be done by the society in the future. More than 250 municipal residents attended the ceremony. The tea langar also distributed by the Sahungra Welfare Society.



Do you have any questions?

Feel free to contact us!