Donate Us
Sahungra Welfare Society-Gallery View

Blood donation camp

(27-April-2018)

ਅੱਜ ਮਿਤੀ 27 ਅਪ੍ਰੈਲ 2018 ਨੂੰ ਪਿੰਡ ਸਹੂੰਗੜਾ ,ਬਲਾਕ ਸੜੋਆ ,ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 127ਵੇਂ ਜਨਮਦਿਨ ਨੂੰ ਸਮਰਪਿਤ ਇਕ ਦਿਹਾੜਾ ਸਵੈ-ਇੱਛੁਕ ਖੂਨਦਾਨ ਕੈੰਪ ਲਗਵਾਇਆ ਗਿਆ। ਇਹ ਕੈੰਪ ਆਯੋਜਿਤ ਕਰਨ ਵਿੱਚ ਬਲੱਡ ਡੋਨਰ ਕੌਂਸਲ,ਰੈਡ ਕਰਾਸ ਸੋਸਾਇਟੀ(ਸ਼ਹੀਦ ਭਗਤ ਸਿੰਘ ਨਗਰ) ਨੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ।ਇਸ ਸ਼ੁਭ ਕੰਮ ਨੂੰ ਪਿੰਡ ਦੇ ਬਜੁਰਗ ਮਾਤਾ ਕਰਤਾਰੀ ਅਤੇ ਪ੍ਰੀਤਮ ਕੌਰ ਦਵਾਰਾ ਰਿਬਨ ਕੱਟਕੇ ਸ਼ੁਰੂ ਕੀਤਾ ਗਿਆ। ਇਹ ਕੈੰਪ ਪਿੰਡ ਸਹੂੰਗੜਾ ਵਿੱਖੇ ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਸਾਹਿਬ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਇਆ ਗਿਆ। ਇਸ ਕੈੰਪ ਵਿੱਚ ਨਗਰ ਨਿਵਾਸੀਆਂ ਨੇ ਬੜੇ ਉਤਸ਼ਾਹ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ। ਸੋਸਾਇਟੀ ਦੇ ਜਨਰਲ ਸੇਕ੍ਰੇਟਰੀ ਸ਼੍ਰੀ ਕੰਵਲਜੀਤ ਸਿੰਘ ਤੋਂ ਜਾਣਕਾਰੀ ਅਨੁਸਾਰ ਆਏ ਹੋਏ ਡੋਨਰਜ਼ ਨੂੰ ਸੋਸਾਇਟੀ ਵਲੋਂ ਮੈਡਲ,ਰਿਫਰੈਸ਼ਮੈਂਟ ਅਤੇ ਲੋੜਵੰਦ ਲੋਕਾਂ ਨੂੰ ਜਰੂਰੀ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਕੈੰਪ ਦੇ ਅੰਤ ਵਿੱਚ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਬਲੱਡ ਡੋਨਰ ਕੌਂਸਲ,ਰੈਡ ਕਰਾਸ ਸੋਸਾਇਟੀ(ਸ਼ਹੀਦ ਭਗਤ ਸਿੰਘ ਨਗਰ) ਦੀ ਆਈ ਸਾਰੀ ਟੀਮ ਦਾ ਧੰਨਵਾਦ ਕੀਤਾ ਗਿਆ।


Today, on 27th April, 2018, Sahungra Welfare Society organized One-day voluntary blood donation camp dedicated to Baba sahib B.R. Ambedkars 127th birthday at village sahungra, District Shaheed Bhagat Singh Nagar. To organize this camp, Blood Donor Council, Red Cross Society (Shaheed Bhagat Singh Nagar) provided technical assistance.This auspicious work was started by cutting the ribbons by the village oldage women Mata Kartari and Pritam Kaur. This camp was imposed at Sri Guru Ravidas Gurdwara at village Sahungra from 10 am to 2 pm. In this camp villagers participated very enthusiastically. According to information provided by the General Secretary of the Society Mr. Kawaljeet Singh, the society has provided Medals, refreshments and essential medicines to the needy people.At the closing of the camp, thankful gesture waved to the entire team of Blood Donor Council, Red Cross Society (Shaheed Bhagat Singh Nagar) by Sahungra Welfare Society.



Do you have any questions?

Feel free to contact us!