Donate Us
Sahungra Welfare Society-Gallery View

Eye checkup camp and Oxygen langar

(05-July-2018)

ਪਿੰਡ ਸਹੂੰਗੜਾ, ਬਲਾਕ ਸੜੋਆ,ਤਹਿ ਬਲਾਚੌਰ , ਜ਼ਿਲਾ ਸ਼ਹੀਦ ਭਗਤ ਸਿੰਘ ਨਗਰ, ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਮੂਹ ਨਗਰ ਨਿਵਾਸੀਆਂ ਵਲੋਂ ਦਰਗਾਹ ਰੋਜ਼ਾ ਪੀਰ ਵਿਖੇ ਮੇਲਾ ਕਰਵਾਇਆ ਗਿਆ । ਇਸ ਸ਼ੁਭ ਅਵਸਰ ਉੱਤੇ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਆਪਣਾ 18ਵਾਂ ਇਵੇੰਟ ਮਨਾਇਆ ਗਿਆ ਜਿਸ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ(ਗੁਰੂ ਨਾਨਕ ਮਿਸ਼ਨ ਚੈਰਿਟੇਬਲ ਹਸਪਤਾਲ ) ਅਤੇ ਫੁੱਲਦਾਰ ਬੂਟੇ ਵੰਡ ਸਮਾਹਰੋਹ (ਆਕਸੀਜਨ ਦਾ ਲੰਗਰ ) ਲਗਾਇਆ ਗਿਆ । ਜਿਸ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ,ਕਈ ਤਰਾਂ ਦੇ ਟੈਸਟ ਕੀਤੇ ਗਏ ਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਹੀ ਆਕਸੀਜਨ ਦੇ ਲੰਗਰ ਵਿੱਚ ਫ੍ਰੀ ਫੁੱਲਾਂ ਵਾਲੇ ਬੂਟੇ ਦਿੱਤੇ ਗਏ | ਸਾਡੇ ਇਸ ਇਵੇੰਟ ਦਾ ਮੁੱਖ ਮੰਤਵ ਸਮਾਜ ਵਿੱਚ ਸਿਹਤ ਦੇ ਗਿਰਦੇ ਹੋਏ ਸਤਰ ਨੂੰ ਰੋਕਣਾ ਅਤੇ ਅੱਜ ਦੇ ਦੌਰ ਵਿਚ ਸਮਾਜ ਦੇ ਗਰੀਬ ਤਬਕੇ ਨੂੰ ਨਿਰੋਗ ਰੱਖਣਾ ਹੈ। ਪਹਿਲੀ ਵਾਰ ਪਿੰਡ ਸਹੂੰਗੜਾ ਵਿਚ ਆਕਸੀਜਨ ਦਾ ਲੰਗਰ ਲੱਗਿਆ ਜੋ ਕਿ ਸਭ ਦੇ ਖਿੱਚ ਦਾ ਕਾਰਣ ਰਿਹਾ। ਅਸੀਂ ਇਸ ਕੈੰਪ ਵਿਚ ਲੋਕਾਂ ਨੂੰ ਫ੍ਰੀ ਫੂਲਦਾਰ ਪੋਧੇ ਵੰਡੇ ਤਾ ਕਿ ਲੋਕ ਆਪਣੇ ਪਿੰਡਾਂ ਨੂੰ ਸੋਹਣਾ ਤੇ ਹਰਾ ਭਰਾ ਬਣਾ ਸਕਣ ਜਿਸ ਦੀ ਸ਼ੁਰੂਆਤ ਅਸੀਂ ਪਿੰਡ ਸਹੂੰਗੜਾ ਤੋਂ ਕੀਤੀ ਹੈ। ਅੱਜ ਦੇ ਇਸ ਕੈੰਪ ਵਿਚ ਗੁਰੂ ਨਾਨਕ ਮਿਸ਼ਨ ਚੈਰਿਟੇਬਲ ਹਸਪਤਾਲ ਵਲੋਂ ਆਏ ਡਾਕਟਰਾਂ ਦਵਾਰਾ 165 ਤੋਂ ਵੱਧ ਮਰੀਜਾਂ ਨੂੰ ਮੁਫ਼ਤ ਦਵਾਈਆਂ ਅਤੇ ਟੈਸਟ ਕੀਤੇ ਗਏ ਅਤੇ ਨਾਲ ਹੀ 180 ਫੂਲਦਾਰ ਪੋਧੇ ਵੰਡੇ ਗਏ। ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਸਿਹਤ ਅਤੇ ਸਾਫ ਵਾਤਾਵਰਣ ਬਣਾਉਣ ਲਈ ਕੀਤੇ ਉਪਰਾਲੇ ਵਿੱਚ ਸਭ ਨੇ ਆਪਣਾ ਯੋਗਦਾਨ ਪਾਇਆ ਤੇ ਵੱਧ ਤੋਂ ਵੱਧ ਕੈੰਪ ਦਾ ਫਾਇਦਾ ਲਿਆ। ਸਹੂੰਗੜਾ ਵੈਲਫੇਅਰ ਸੋਸਾਇਟੀ ਨਾਲ ਜੁੜਣ ਅਤੇ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੀ ਵੈਬਸਾਈਟ WWW.SAHUNGRA.ORG ਦੇਖ ਸਕਦੇ ਹੋ ਜਾ ਸਾਨੂੰ ਆਪਣੇ ਸੁਜਾਵ ਸਾਡੀ ਏਮੈਲ MAIL@SAHUNGRA.ORG ਤੇ ਭੇਜ ਸਕਦੇ ਹੋ।


LIKE EVERY YEAR AT VILLAGE SAHUNGRA, BLOCK SAROYA, TEH BALACHAUR, DISTRICT SHAHEED BHAGAT SINGH NAGAR, THIS YEAR, A GRAND FESTOON FAIR WAS ORGANIZED BY VILLAGERS AT DARGAH ROSA PEER. ON THIS AUSPICIOUS OCCASION, THE 18TH EVENT WAS CELEBRATED BY THE SAHUNGRA WELFARE SOCIETY, WHICH INCLUDED EYE CHECK-UP(SHRI GURU NANAK CHARITABLE HOSPITAL) AND FLOWERY SHRUBS DONATION(OXYGEN LANGAR). FREE EYE CHECKUPS, VARIOUS TYPES OF TESTS AND FREE MEDICINES WERE GIVEN AND FREE FLOWERING PLANTS WERE GIVEN IN THE OXYGEN ANCHOR. THE MAIN OBJECTIVE OF OUR EVENT IS TO PREVENT THE DECLINE IN THE QUALITY OF HEALTH IN SOCIETY AND TO KEEP THE POORER SECTIONS OF THE SOCIETY HEALTHY IN TODAYS ERA. FOR THE FIRST TIME, OXYGEN ANCHOR IN VILLAGE SAHUNGRA WAS THE REASON FOR THE ATTRACTION OF ALL. WE DISTRIBUTED FREE FLORAL PLANTS TO THE PEOPLE IN THIS CAMP SO THAT PEOPLE CAN MAKE THEIR VILLAGES BEAUTIFUL AND GREEN, WHICH WE STARTED FROM VILLAGE SAHUNGRA. IN TODAYS CAMP, MORE THAN 165 PATIENTS WERE GIVEN FREE MEDICINES AND TESTED BY DOCTORS FROM SHRI GURU NANAK CHARITABLE HOSPITAL AND 180 FLOWERY PLANTS WERE DISTRIBUTED. ALL PARTICIPATED IN THE EFFORTS MADE BY THE SAHUNGRA WELFARE SOCIETY TO CREATE HEALTH AND CLEAN ENVIRONMENT AND CONTRIBUTED TO THE CAMP. YOU CAN VISIT OUR WEBSITE WWW.SAHUNGRA.ORG TO GET CONNECTED WITH THE SAHUNGRA WELFARE SOCIETY AND TO FIND OUT MORE, OR SEND US YOUR SUGGESTIONS AT OUR EMAIL@SAHUNGRA.ORG.



Do you have any questions?

Feel free to contact us!