Donate Us
Sahungra Welfare Society-Gallery View

Teej festival

(02-August-2018)

ਸਹੂੰਗੜਾ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ 19th ਇਵੇੰਟ ਪਿੰਡ ਥਾਣਾ,ਜ਼ਿਲਾ ਹੁਸ਼ਿਆਰਪੁਰ ਵਿਖੇ ਤੀਆਂ ਦਾ ਤਿਉਹਾਰ ਸਿੱਖਿਆ ਦਾ ਉਪਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿਚ ਓਰੀਐਂਟ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਜਗਤਾਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦੇ ਹੋਏ ਤੀਆਂ ਦੇ ਤਿਉਹਾਰ ਉਤਸਵ ਅਤੇ ਸਿੱਖਿਆ ਦੇ ਮਹੱਤਵ ਬਾਰੇ ਚਾਨਣ ਪਾਇਆ। ਓਹਨਾ ਦਾ ਕਹਿਣਾ ਸੀ ਕਿ ਸਿੱਖਿਆ ਦੇ ਖੇਤਰ ਵਿੱਚ ਅੱਜ ਧੀਆਂ ਕਿਸੇ ਨਾਲੋਂ ਘੱਟ ਨਹੀਂ। ਅੱਜ ਕਲ ਕੁੜੀਆਂ ਨੇ ਦੇਸ਼ ਵਿਚ ਹਰ ਪੱਧਰ ਦੀ ਉੱਪਲਬਧੀ ਹਾਸਲ ਕੀਤੀ ਹੈ। ਇਸ ਲਈ ਸਾਨੂ ਵੱਧ ਤੋਂ ਵੱਧ ਧੀਆਂ ਨੂੰ ਪੜ੍ਹਾਉਣਾ ਚਾਹੀਦਾ ਹੈ। ਇਸ ਸਮਾਗਮ ਵਿਚ 50 ਬੱਚਿਆਂ ਨੇ ਸਿੱਖਿਆ ਅਤੇ ਧੀਆਂ ਪ੍ਰਤੀ ਆਪਣੇ ਵਿਚਾਰ ਰੱਖੇ ਜਿਸ ਨੂੰ 150 ਤੋਂ ਵੱਧ ਨਗਰ ਨਿਵਾਸੀਆਂ ਨੇ ਸਰਾਹਿਆ। ਇਸ ਮੌਕੇ ਤੇ ਰਾਇਜ਼ ਅਕੈਡਮੀ ਦੇ ਸਟਾਫ ਵਲੋਂ ਵਰਦੀਆਂ ਤੇ ਚੱਪਲਾਂ ਵੰਡੀਆਂ ਗਈਆਂ ਅਤੇ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦੇ ਕੁੜੀਆਂ ਨੂੰ ਚੁੰਨੀਆਂ ਵੰਡੀਆਂ ਗਈਆਂ। ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਆਪਣੇ ਪਿਛਲੇ ਇਵੇੰਟ ਦੇ ਦਾਨੀ ਸੱਜਣ ਵੀਰਾਂ ਨੂੰ ਇਸ ਮੌਕੇ ਉੱਤੇ ਧੰਨਵਾਦ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਸਮੂਹ ਨਗਰ ਨਿਵਾਸੀ,ਪਿੰਡ ਥਾਣਾ ਅਤੇ ਰਾਇਜ਼ ਅਕੈਡਮੀ ਸਟਾਫ ਦਾ ਧੰਨਵਾਦ ਕੀਤਾ ਗਿਆ ਤੇ ਅਗੇ ਤੋਂ ਸਿੱਖਿਆ ਸੰਬੰਧੀ ਹੋਰ ਇਵੇੰਟ ਕਰਨ ਦਾ ਵਿਸ਼ਵਾਸ ਜਤਾਇਆ ਗਿਆ। ਇਸ ਮੌਕੇ ਆਈ ਸਮੂਹ ਸੰਗਤ ਨੂੰ ਖੀਰ ਦਾ ਲੰਗਰ ਵਰਤਾਇਆ ਗਿਆ।


Sahungra Welfare Society celebrated its 19th event Tian da Tiohar Sikhiya da phaar with great enthusiasm in the village Thana, District Hoshiarpur, in which Principal of Oriental School, Mr. Jagtar Singh attended as the Chief Guest. He spoke about the importance of teej festival and education. He said girls have achieved all the levels in the country. Therefore, we should educate the maximum number of daughters. At this event, 50 children held their views on education and daughters, which was appreciated by over 150 inhabitants of the village. On this occasion, uniforms and slippers were distributed by the staff of Rice Academy and dupattas were distributed to the girls in the festival. Sahungra Welfare Society honored the respected donors of their last event with a thanks letter. At the end of the ceremony, the Sahungra Welfare Society thanked all the inhabitants of Thana village and the Rice Academy staff and further added that they were confident of doing more education-related events in future. On this occasion, the langar of Kheer was distributed to all of them.



Do you have any questions?

Feel free to contact us!