Donate Us
Sahungra Welfare Society-Gallery View

Aadhaar-Pan Linking Campaign

(31-August-2017)

ਮਿਤੀ 31-ਅਗਸਤ -2017 ਨੂੰ ਪਿੰਡ ਸਹੂੰਗੜਾ, ਬਲਾਕ ਸੜੋਆ , ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਇੱਕ ਦਿਹਾੜਾ ਕੈੰਪ ਲਗਾਇਆ ਗਿਆ ਜਿਸ ਵਿਚ ਪਿੰਡ ਦੇ ਲੋਕਾਂ ਦੇ ਅਧਾਰ ਕਾਰਡ ਅਤੇ ਪੈਨ ਕਾਰਡ ਨੂੰ ਮੁਫ਼ਤ ਆਪਸ ਵਿਚ ਜੋੜਿਆ ਗਿਆ। ਇਸ ਕੈੰਪ ਰਾਹੀਂ ਉਹਨਾਂ ਲੋਕਾਂ ਨੂੰ ਲਾਭ ਪਹੁੰਚਿਆ ਜੋ ਲੋਕ ਪਿੰਡ ਤੋਂ ਦੂਰ ਸੁਵਿਧਾ ਕੇਂਦਰ ਜਾਂ ਸਰਕਾਰੀ ਦਫਤਰ ਜਾਣ ਵਿਚ ਅਸਮਰਥ ਸਨ। ਇਹ ਕੈੰਪ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਸਹੂੰਗੜਾ ਵੈਲਫੇਅਰ ਸੋਸਾਇਟੀ ਦੇ ਅਧਿਕਾਰਿਕ ਦਫਤਰ ਵਿਖੇ ਲਗਾਇਆ ਗਿਆ ਸੀ। 31-ਅਗਸਤ -2017 ਸ਼ਾਮ ਨੂੰ 6:30 ਵਜੇ ਤੱਕ 233 ਲੋਕਾਂ ਦੇ ਅਧਾਰ ਅਤੇ ਪੈਨ ਕਾਰਡ ਆਪਸ ਵਿਚ ਜੋੜੇ ਜਾ ਚੁਕੇ ਸਨ। ਇਸ ਕੈੰਪ ਨੂੰ ਸਫਲ ਬਨਾਣ ਲਈ ਪਿੰਡ ਦੀ ਸਹੂੰਗੜਾ ਵੈਲਫੇਅਰ ਸੋਸਾਇਟੀ ਦੇ ਨੌਜਵਾਨ ਮੈਬਰਾਂ ਨੇ ਉਚੇਚਾ ਯੋਗਦਾਨ ਪਾਇਆ। ਪਿੰਡ ਦੇ ਲੋਕਾਂ ਨੇ ਸਹੂੰਗੜਾ ਵੈਲਫੇਅਰ ਸੋਸਾਇਟੀ ਦੇ ਇਸ ਕੈੰਪ ਨੂੰ ਬਹੁਤ ਸਰਾਹਿਆ ਅਤੇ ਮੰਗ ਕੀਤੀ ਕਿ ਲੋਕ ਭਲਾਈ ਦੇ ਕਾਰਜਾਂ ਲਈ ਸੋਸਾਇਟੀ ਵਲੋਂ ਇਹੋ ਜਿਹੇ ਕੈੰਪ ਭਵਿੱਖ ਵਿਚ ਹੋਰ ਲੱਗਣ। ਲੋਕਾਂ ਵਿਚ ਕੈੰਪ ਲਈ ਖੁਸ਼ੀ ਅਤੇ ਉਤਸਾਹ ਦਾ ਮਾਹੌਲ ਸੀ।


on dated 31-august-2017 on day campaign has been conducted to link aadhaar and pan card of villagers.it helps the poor people who are not approachable to government offices.this camp continues from morning 7am to evening 7pm. total 233 pan card linked via this campaign.the villagers of sahungra appreciate the efforts of sahungra welfare society and demands for more such fruitful campaigns.



Do you have any questions?

Feel free to contact us!